Tuesday 14 June 2016

Cyber Law & Internet Safety Awareness Programme

ਸਾਈਬਰ ਕ੍ਰਾਈਮ ਤੋਂ ਬਚਣ ਲਈ ਕੀ ਕਰੀਏ/ਕੀ ਨਾ ਕਰੀਏ ! 


1. ਕ੍ਰੈਡਿਟ/ਡੈਬਿਟ ਕਾਰਡ ਦਾ ਉਪਯੋਗ ਕਿਸੇ ਹੋਰ ਦੇ ਕੰਪਿਊਟਰ ਤੋਂ ਨਾ ਕਰੋ।


2. ਸਾਈਬਰ ਕੈਫ਼ੇ ਤੋਂ ਆਨਲਾਈਨ ਸ਼ਾਪਿੰਗ ਜਾਂ ਬੁਕਿੰਗ ਨਾ ਕਰੋ ਅਤੇ ਆਪਣਾ ਈਮੇਲ ਅਕਾਉਂਟ ਨੂੰ ਲਾੱਗਆਉਟ ਕਰਨਾ ਨਾ ਭੁੱਲੋ।


3. ਸੁਰੱਖਿਅਤ ਵੈਬਸਾਈਟ ਤੋਂ ਹੀ ਕਿਸੇ ਵੀ ਤਰ੍ਹਾਂ ਦਾ ਕੰਮ ਕਰੋ ਤੇ ਇੰਟਰਨੈਟ ਬੈਂਕਿੰਗ ਇਸਤੇਮਾਲ ਕਰਦੇ ਸਮੇਂ ਤੁਹਾਡੇ ਇੰਟਰਨੈਟ ਬਰਾਊਜ਼ਰ ਵਿੱਚ  HTTPS://  ਜਰੂਰ ਲਿਖਿਆ ਹੋਇਆ ਹੋਣਾ ਚਾਹੀਦਾ ਹੈ।


4. ਬੈਂਕ ਕਦੇ ਵੀ ਆਪਣੇ ਗਾਹਕਾਂ ਤੋਂ ਫੋਨ ਉਤੇ ਪਾਸਵਰਡ ਤੇ ਹੋਰ ਜਾਣਕਾਰੀ ਨਹੀਂ ਪੁਛਦਾ, ਇਸ ਲਈ ਕਿਸੇ ਨੂੰ ਵੀ ਆਪਣੇ ਅਕਾਊਂਟ ਦੀ ਡਿਟੇਲ ਮੋਬਾਇਲ/ਫੌਨ ਉਤੇ ਨਾ ਦਸੋ।


5. ਈਮੇਲ ਰਾਹੀਂ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਨਾ ਕਰੋ। ਖਾਸ ਕਰਕੇ ਬੈਂਕਾ ਦੇ ਨਾਂ ਤੋਂ ਆਉਣ ਵਾਲੇ ਈਮੇਲ ਦਾ ਕਦੇ ਵੀ ਜਵਾਬ ਨਾ ਦਿਓ।


6. ਆਪਣੀ ਈਮੇਲ ਵਿੱਚ ਪਾਸਵਰਡ ਰਿਕਵਰੀ ਲਈ ਮੋਬਾਇਲ ਨੰਬਰ ਤੇ ਈਮੇਲ ਆਈਡੀ ਹਮੇਸ਼ਾ ਪਾ ਕੇ ਰੱਖੋ। ਜੇਕਰ ਤੁਸੀਂ ਆਪਨਾ ਪਾਸਵਰਡ ਭੁੱਲ ਜਾਂਦੇ ਹੋ ਤਾਂ ਇਸ ਨਾਲ ਰਿਕਵਰ ਕਰ ਸਕਦੇ ਹੋ।


7. ਲੱਖਾਂ, ਕਰੋੜਾਂ ਦੀ ਲਾਟਰੀ ਦੇ ਝਾਂਸੇ ਵਿੱਚ ਆਪਣਾ ਬੈਂਕ ਅਕਾਊਂਟ ਜਾਂ ਕਸਟਮਰ ਨੰਬਰ ਅਤੇ ਏਟੀਐਮ ਦਾ ਪਿੰਨ ਕੋਡ ਕਿਸੇ ਨੂੰ ਕਦੇ ਨਾ ਦੱਸੋ।


8. ਆਪਣੇ ਪਾਸਵਰਡ ਨੂੰ ਹਮੇਸ਼ਾ ਬਦਲਦੇ ਰਹੋ।


9. ਵੱਖਵੱਖ ਅਕਾਊਂਟ ਲਈ ਇੱਕ ਹੀ ਪਾਸਵਰਡ ਨਾ ਵਰਤੋ।


10. ਆਪਣੇ ਕੰਪਿਊਟਰ ਵਿੱਚ ਐਂਟੀਵਾਇਰਸ ਅਤੇ ਐਂਟੀਮਲਵੇਅਰ ਸਾਫ਼ਟਵੇਅਰ ਦੀ ਵਰਤੋ ਕਰੋ ਤਾਂਕਿ ਕੰਪਿਊਟਰ ਨੂੰ ਵਾਇਰਸ ਦੇ ਹਮਲੇ ਤੋਂ ਬਚਾਈਆ ਜਾ ਸਕੇ।


11. ਐਂਟੀਵਾਇਰਸ ਅਤੇ ਐਂਟੀਮਲਵੇਅਰ ਸਾਫ਼ਟਵੇਅਰ ਨੂੰ ਅਪਡੇਟ ਕਰਦੇ ਰਹੋ ਤਾਂਕਿ ਤੁਹਾਡਾ ਕੰਪਿਊਟਰ ਅਤੇ ਈਮੇਲ ਅਕਾਊਂਟ ਸੁਰੱਖਿਅਤ ਅਤੇ ਸਿਕਿਓਰ ਰਹਿ ਸਕੇ।


12. ਜੇਕਰ ਤੁਹਾਨੂੰ ਇੰਟਰਨੈਟ ਜਾਂ ਸੋਸ਼ਲ ਸਾਈਟਸ ਉਤੇ ਆਸ਼ਰਮ ਦੇ ਖਿਲਾਫ਼ ਕੋਈ ਇਤਾਰਾਜ਼ਯੋਗ ਪੋਸਟ ਮਿਲਦੀ ਹੈ ਤਾਂ ਤੁਸੀਂ itwinglegal@gmail.com ਉੱਤੇ ਆਪਣੇ ਪੂਰੇ ਨਾਂਮ, ਪਤੇ ਤੇ ਮੋਬਾਇਲ ਨੰਬਰ ਦੇ ਨਾਲ ਮੇਲ ਕਰ ਸਕਦੇ ਹੋ ਜੀ।


13. ਵਿਸਥਾਰਪੂਰਵਕ ਜਾਣਕਾਰੀ ਤੇ ਉਪਾਅ ਲਈ itwinglegal@gmail.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।


ਚੌਕਸੀ ਨਾਲ ਹੀ ਬਚਾਵ  ਸੰਭਵ







10 comments:

  1. This is very benificial for u friends

    ReplyDelete
  2. thanks 4 the knowledge ..it is vry useful..

    ReplyDelete
  3. Very good information & it is the need of haur, thanks

    ReplyDelete
  4. very good information & it is the need of haur, thanks

    ReplyDelete
  5. very good information & it is the need of haur, thanks

    ReplyDelete
  6. Really Appreciable this article. Thanks for share us your unique knowledge.

    ReplyDelete
  7. Thanks for this information

    ReplyDelete
  8. Thanks for this information

    ReplyDelete
  9. This comment has been removed by the author.

    ReplyDelete
  10. yupp tNq fr this info 👍

    ReplyDelete